ਹੈਲੋ ਦੋਸਤੋ, ਸਾਡੇ Blog “Punjab Forms” ਵਿੱਚ ਤੁਹਾਡਾ ਸੁਆਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ Blog ਰਾਹੀਂ ਅਸੀਂ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਾਂ, ਜਿਵੇਂ ਕਿ ਕਿਸੇ ਵੀ ਸੇਵਾ ਦਾ ਲਾਭ ਕਿਵੇਂ ਲੈਣਾ ਹੈ, ਇਸਨੂੰ ਬਣਵਾਉਣ ਵਿੱਚ ਕਿੰਨਾ ਖਰਚਾ ਆਉਂਦਾ ਹੈ ਅਤੇ ਇਸਨੂੰ ਬਣਾਉਣ ਦੀ ਪ੍ਰਕਿਰਿਆ ਕੀ ਹੈ।
ਅੱਜ ਦਾ ਵਿਸ਼ਾ ਇਹ ਹੈ ਕਿ ਅਸੀਂ ਪੰਜਾਬ ਵਿੱਚ ਨਵਾਂ ਅਸਲਾ ਲਾਇਸੈਂਸ ਕਿਵੇਂ ਬਣਵਾ ਸਕਦੇ ਹਾਂ ? ਇਸ ਤੋਂ ਇਲਾਵਾ ਅਸੀਂ ਇਹ ਵੀ ਜਾਣਾਂਗੇ ਕਿ ਅਸਲਾ ਲਾਇਸੈਂਸ ਦੀਆਂ ਕਿੰਨੀਆਂ ਕਿਸਮਾਂ ਹਨ ? ਅਸੀਂ ਕਿਸ ਜਗ੍ਹਾ 'ਤੇ ਅਪਲਾਈ ਕਰਨਾ ਹੈ ? ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ ? ਅਤੇ ਇਸ ਦੀ ਪ੍ਰਕਿਰਿਆ ਕੀ ਹੈ ?
ਚਲੋ ਸ਼ੁਰੂ ਕਰੀਏ
ਅਸਲਾ ਲਾਇਸੈਂਸ ਕਿੰਨੇ ਤਰ੍ਹਾਂ ਦਾ ਹੁੰਦਾ ਹੈ / What is the type of Arms license?
ਸਭ ਤੋਂ ਪਹਿਲਾਂ ਦੋਸਤੋ, ਅਸੀਂ ਇਹ ਜਾਣਦੇ ਹਾਂ ਕਿ ਅਸਲਾ ਲਾਇਸੈਂਸ ਕਿੰਨੇ ਪ੍ਰਕਾਰ ਦਾ ਹੁੰਦਾ ਹੈ। ਦੋਸਤੋ, ਪੰਜਾਬ ਸਰਕਾਰ ਵੱਲੋਂ ਅਸਲਾ ਲਾਇਸੈਂਸ ਦੀਆਂ ਦੋ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਪਹਿਲਾਂ ਉਹ ਵਿਅਕਤੀਆਂ ਲਈ ਹੈ, ਜੋ ਇੱਕ ਆਮ ਵਿਅਕਤੀ ਆਪਣੇ ਲਈ ਜਾਂ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਸਲਾ ਲਾਇਸੈਂਸ ਬਣਾਉਂਦਾ ਹੈ ਅਤੇ ਦੂਜਾ ਕੰਪਨੀਆਂ, ਬੈਂਕਾਂ ਜਾਂ ਸੰਸਥਾਵਾਂ ਲਈ ਹੈ।
ਜੇਕਰ ਮੈਂ ਤੁਹਾਨੂੰ ਫਾਰਮ ਏ2 ਬਾਰੇ ਦੱਸਣਾ ਚਾਹਾਂ ਤਾਂ ਭਾਵੇਂ ਵੱਡੀਆਂ ਸੰਸਥਾਵਾਂ ਹੋਣ ਜਾਂ ਬੈਂਕ ਹੋਵੇ ਜਾਂ ਕੋਈ ਕੰਪਨੀ ਜਿੱਥੇ ਬਹੁਤ ਜ਼ਿਆਦਾ ਨਕਦੀ ਹੁੰਦੀ ਹੈ। ਉਹ ਆਪਣੇ ਅਦਾਰਿਆਂ ਦੇ ਨਾਂ 'ਤੇ ਅਸਲਾ ਲਾਇਸੈਂਸ ਬਣਾਉਂਦੇ ਹਨ।
ਉਦਾਹਰਨ ਲਈ, ਜੇਕਰ ਅਸੀਂ ਇੱਕ ਬੈਂਕ ਦੀ ਉਦਾਹਰਣ ਲਈਏ, ਤਾਂ ਬੈਂਕ ਦਾ ਆਪਣਾ ਅਸਲਾ ਲਾਇਸੈਂਸ ਹੁੰਦਾ ਹੈ ਅਤੇ ਉਨ੍ਹਾਂ ਨੇ ਉਸ ਅਸਲਾ ਲਾਇਸੈਂਸ 'ਤੇ ਹਥਿਆਰ ਜਾਰੀ ਕਰਵਾਏ ਹੁੰਦੇ ਹਨ। ਬੈਂਕ ਵਿੱਚ ਸੁਰੱਖਿਆ ਗਾਰਡ ਹੈ ਬਦਲਦੇ ਰਹਿੰਦੇ ਹਨ ਪਰੰਤੂ ਅਸਲਾ ਅਤੇ ਅਸਲਾ ਲਾਇਸੈਂਸ ਬੈਂਕ ਦੀ ਹਿਰਾਸਤ ਵਿੱਚ ਹੀ ਰਹਿੰਦਾ ਹੈ। ਜੇਕਰ ਕੋਈ ਸੁਰੱਖਿਆ ਗਾਰਡ ਬਦਲ ਗਿਆ ਹੈ, ਤਾਂ ਨਵਾਂ ਸੁਰੱਖਿਆ ਗਾਰਡ ਉਸੇ ਹਥਿਆਰ ਅਤੇ ਉਸੇ ਲਾਇਸੈਂਸ ਦਾ ਰੱਖਿਅਕ ਬਣਾਇਆ ਜਾਂਦਾ ਹੈ |
ਸੰਸਥਾਵਾਂ ਆਪਣੇ ਲਾਇਸੇਂਸ ਆਪ ਬਣਾਉਂਦੀਆਂ ਹਨ ਅਤੇ ਵਿਅਕਤੀ ਆਪਣੇ ਬਣਾਉਂਦੇ ਹਨ। ਅੱਜ ਅਸੀਂ ਇਸ ਬਾਰੇ ਗੱਲ ਕਰਨ ਜਾ ਰਹੇ ਹਾਂ ਕਿ ਇੱਕ ਆਮ ਵਿਅਕਤੀ ਫਾਰਮ ਏ1 ਤਹਿਤ ਕਿਵੇਂ ਨਵਾਂ ਅਸਲਾ ਲਾਇਸੈਂਸ ਬਣਵਾ ਸਕਦਾ ਹੈ।
ਫਾਰਮ A1 ਤਹਿਤ ਕੌਣ ਵਿਅਕਤੀ ਅਸਲਾ ਲਾਇਸੈਂਸ ਲਈ ਅਪਲਾਈ ਕਰ ਸਕਦਾ ਹੈ / Who can apply for Arms license under Form A1?
ਦੋਸਤੋ, ਇਸ ਵਿੱਚ ਪਹਿਲਾ ਨੁਕਤਾ ਇਹ ਹੈ ਕਿ ਉਹ ਵਿਅਕਤੀ ਜੋ ਫੌਜ ਜਾਂ ਪੁਲਿਸ ਵਿੱਚ ਨੌਕਰੀ ਕਰਦਾ ਹੈ, ਉਸਨੂੰ ਆਪਣੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਅਸਲਾ ਲਾਇਸੇਂਸ ਦੀ ਲੋੜ ਜਾਪਦੀ ਹੈ ਤਾਂ ਉਹ ਵਿਅਕਤੀ ਅਸਲਾ ਲਾਇਸੇਂਸ ਬਨਵਾ ਸਕਦਾ ਹੈ।
ਦੂਜਾ, ਉਦਾਹਰਨ ਲਈ, ਜੇ ਫੌਜ ਦਾ ਕੋਈ ਵਿਅਕਤੀ ਸਰਹੱਦ 'ਤੇ ਹੈ ਉਸ ਨੂੰ ਫੌਜ ਵੱਲੋਂ ਹਥਿਆਰ ਅਲਾਟ ਹੋਵੇਗਾ ਪਰ ਜਦੋਂ ਛੁੱਟੀ 'ਤੇ ਆਪਣੇ ਘਰ ਆਉਂਦਾ ਹੈ ਜਾਂ ਜਦੋਂ ਉਹ Retire ਹੋਕੇ ਘਰ ਆਉਂਦਾ ਹੈ ਫਿਰ ਅਲਾਟੇਡ ਹਥਿਆਰ ਨੂੰ ਫੌਜ ਆਪਣੀ ਹਿਰਾਸਤ ਵਿਚ ਕਰ ਲੈਂਦੀ ਹੈ। ਉਸ ਤੋਂ ਬਾਅਦ ਜੇਕਰ ਫੌਜੀ ਵਿਅਕਤੀ ਨੇ ਕਿਸੀ ਹੋਰ ਜਗ੍ਹਾ ਨੌਕਰੀ ਲੈਣੀ ਹੈ ਜਾਂ ਜੇ ਉਸਨੂੰ ਆਪਣੇ ਘਰ ਵਿੱਚ ਰੱਖਣਾ ਹੈ ਤਾਂ ਉਹ ਵਿਅਕਤੀ ਵੀ ਅਸਲਾ ਲਾਇਸੇਂਸ ਬਨਵਾ ਸਕਦਾ ਹੈ।
ਦੂਸਰਾ ਹੈ ਸਪੋਰਟਸ ਕੈਟਾਗਰੀ। ਉਹ ਵਿਅਕਤੀ ਜੋ ਪਿਛਲੇ ਦੋ ਸਾਲਾਂ ਤੋਂ ਰਾਈਫਲ ਐਸੋਸੀਏਸ਼ਨ ਦਾ ਮੈਂਬਰ ਹੈ ਅਤੇ ਉਸ ਵੱਲੋਂ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ 'ਤੇ ਸਮਾਗਮਾਂ ਵਿਚ ਹਿੱਸਾ ਲਿਆ ਜਾਂਦਾ ਹੈ। ਹਿੱਸਾ ਲੈਣ ਤੋਂ ਪਹਿਲਾਂ, ਉਨ੍ਹਾਂ ਨੂੰ ਅਭਿਆਸ ਕਰਨਾ ਪੈਂਦਾ ਹੈ, ਇਸ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਸ਼੍ਰੇਣੀ ਵਿਚ ਹਥਿਆਰ ਜਾਰੀ ਕੀਤਾ ਜਾਂਦਾ ਹੈ, ਕਾਰਤੂਸ ਵੀ ਵੱਡੀ ਮਾਤਰਾ ਵਿੱਚ ਦਿੱਤੇ ਜਾਂਦੇ ਹਨ ਕਿਉਂਕਿ ਅਭਿਆਸ ਵਿੱਚ ਉਹਨਾਂ ਦੀ ਲੋੜ ਹੁੰਦੀ ਹੈ।
ਤੀਜੀ ਸ਼੍ਰੇਣੀ ਇੱਕ ਆਮ ਵਿਅਕਤੀ ਨਾਲ ਸਬੰਧਤ ਹੈ। ਕੋਈ ਵੀ ਆਮ ਵਿਅਕਤੀ ਜਿਸਨੂੰ ਆਪਣੇ ਕਾਰੋਬਾਰ, ਪੇਸ਼ੇ, ਨੌਕਰੀ ਜਾਂ ਜਾਨ-ਮਾਲ ਦੀ ਰਾਖੀ ਕਰਨ ਦੀ ਲੋੜ ਹੁੰਦੀ ਹੈ ਤਾਂ ਇਸ ਸ਼੍ਰੇਣੀ ਵਿੱਚ ਕੋਈ ਵੀ ਆਮ ਵਿਅਕਤੀ ਅਪਲਾਈ ਕਰ ਸਕਦਾ ਹੈ। ਭਾਵੇਂ ਉਹ ਇੱਕ ਦੁਕਾਨਦਾਰ ਹੈ, ਇੱਕ ਕਿਸਾਨ ਹੈ ਜਾਂ ਉਹ ਇੱਕ ਨੌਕਰੀ ਭਾਲਣ ਵਾਲਾ ਹੋ ਸਕਦਾ ਹੈ।
ਅਰਜ਼ੀ ਕਿਵੇਂ ਦੇਣੀ ਹੈ (How to Apply)
ਅਗਲਾ ਇਹ ਹੈ ਕਿ ਨਵਾਂ ਅਸਲਾ ਲਾਇਸੈਂਸ ਲੈਣ ਲਈ ਕਿਵੇਂ ਅਪਲਾਈ ਕਰਨਾ ਹੈ ਦੋਸਤੋ, ਪੰਜਾਬ ਸਰਕਾਰ ਨੇ ਹਥਿਆਰਾਂ ਦਾ ਲਾਇਸੈਂਸ ਲੈਣ ਲਈ ਲਾਇਸੈਂਸਿੰਗ ਅਥਾਰਟੀ ਬਣਾਈ ਹੈ ਜੇਕਰ ਤੁਸੀਂ ਹਥਿਆਰਾਂ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਲਾਇਸੈਂਸ ਕੌਣ ਜਾਰੀ ਕਰੇਗਾ?
ਲਾਇਸੈਂਸਿੰਗ ਅਥਾਰਟੀਆਂ ਨੂੰ ਦੋ ਖੇਤਰਾਂ ਵਿੱਚ ਵੰਡਿਆ ਗਿਆ ਹੈ ਪੰਜਾਬ ਵਿੱਚ ਦੋ ਖੇਤਰ ਹਨ, ਇੱਕ ਸ਼ਹਿਰੀ ਹੈ ਅਤੇ ਦੂਜਾ ਪੇਂਡੂ ਹੈ ਜੇਕਰ ਅਸੀਂ ਸ਼ਹਿਰੀ ਦੀ ਗੱਲ ਕਰੀਏ, ਜੇਕਰ ਤੁਸੀਂ ਅੰਮ੍ਰਿਤਸਰ, ਜਲੰਧਰ ਜਾਂ ਲੁਧਿਆਣਾ ਤੋਂ ਹੋ ਤਾਂ ਤੁਹਾਨੂੰ ਆਪਣੀ ਫਾਈਲ ਡਿਪਟੀ ਕਮਿਸ਼ਨਰ ਆਫ ਪੁਲਿਸ ਕੋਲ ਜਮ੍ਹਾਂ ਕਰਾਉਣੀ ਪਵੇਗੀ। ਸ਼ਹਿਰੀ ਖੇਤਰ ਵਿੱਚ ਤੁਹਾਨੂੰ ਅਸਲਾ ਲਾਇਸੈਂਸ ਜਾਰੀ ਕਰਨ ਦਾ ਅਧਿਕਾਰ ਡਿਪਟੀ ਕਮਿਸ਼ਨਰ ਆਫ ਪੁਲਿਸ ਕੋਲ ਹੈ। ਇਸ ਨੂੰ ਹੋਰ ਸਰਲ ਬਣਾਉਣ ਲਈ, ਇਹ ਸ਼ਹਿਰੀ ਸ਼੍ਰੇਣੀ ਉਹਨਾਂ ਲੋਕਾਂ ਲਈ ਹੈ ਜੋ ਅੰਮ੍ਰਿਤਸਰ, ਜਲੰਧਰ ਜਾਂ ਲੁਧਿਆਣਾ ਸ਼ਹਿਰ ਨੂੰ Belong ਕਰਦੇ ਹਨ।
ਇਸ ਤੋਂ ਇਲਾਵਾ ਬਾਕੀ ਖੇਤਰ ਨੂੰ ਪੇਂਡੂ ਕਿਹਾ ਜਾਂਦਾ ਹੈ, ਭਾਵ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਸ਼ਹਿਰ ਨੂੰ ਛੱਡ ਕੇ 23 ਜ਼ਿਲ੍ਹਿਆਂ ਦੀਆਂ ਫਾਈਲਾਂ ਸੇਵਾ ਕੇਂਦਰ ਵਿੱਚ ਜਮ੍ਹਾਂ ਹੁੰਦੀਆ ਹਨ ਅਤੇ ਉਨ੍ਹਾਂ ਲੋਕਾਂ ਨੂੰ ਹਥਿਆਰਾਂ ਦਾ ਲਾਇਸੈਂਸ ਸਬੰਧਤ ਡੀ. ਸੀਜ਼. ਵੱਲੋ ਅਲਾਟ ਕੀਤਾ ਜਾਂਦਾ ਹੈ।
0 Comments