ਹੈਲੋ ਦੋਸਤੋ, ਮੇਰੀ ਵੈੱਬਸਾਇਟ – Punjab Forms ਵਿੱਚ ਤੁਹਾਡਾ ਸੁਆਗਤ ਹੈ। ਦੋਸਤੋ, ਅੱਜ ਦਾ ਵਿਸ਼ਾ ਹੈ ਕਿ ਅਸੀਂ ਘਰ ਬੈਠੇ Residence Certificate or Domicile Certificate ਕਿਵੇਂ ਅਪਲਾਈ ਕਰ ਸਕਦੇ ਹਾਂ। ਅੱਜ ਦੇ ਬਲਾਗ ਵਿਚ ਅਸੀਂ ਇਹ ਵੀ ਜਾਣਾਂਗੇ ਕਿ Residence Certificate or Domicile Certificate ਅਪਲਾਈ ਕਰਨ ਲਈ ਕਿਹੜੇ ਸਬੂਤਾਂ ਦੀ ਲੋੜ ਹੁੰਦੀ ਹੈ, ਇਸ ਨੂੰ ਅਪਲਾਈ ਕਰਨ ਵਿੱਚ ਕਿੰਨਾ ਖਰਚਾ ਆਉਂਦਾ ਹੈ ਅਤੇ ਇਸ ਤੋਂ ਇਲਾਵਾ ਅਸੀਂ Residence Certificate or Domicile Certificate ਆਨਲਾਈਨ ਕਿਵੇਂ ਅਪਲਾਈ ਕਰ ਸਕਦੇ ਹਾਂ।
ਅਰਜ਼ੀ ਕਿਵੇਂ ਦੇਣੀ ਹੈ (How to Apply):
ਦੋਸਤੋ, ਇਸ ਤਰ੍ਹਾਂ ਹੈ ਕਿ ਪੰਜਾਬ ਸਰਕਾਰ ਨੇ Residence Certificate or Domicile Certificate ਨੂੰ
ਅਪਲਾਈ ਕਰਨ ਲਈ ਦੋ ਤਰੀਕੇ ਦਿੱਤੇ ਹਨ। ਪਹਿਲਾ ਇਹ ਕਿ ਤੁਸੀਂ Sewa Kendra ਵਿੱਚ ਖੁਦ ਜਾ ਕੇ
ਅਪਲਾਈ ਕਰੋਗੇ। ਦੂਜਾ ਇਹ ਹੈ ਕਿ ਤੁਸੀਂ Sewa Kendra ਨਹੀਂ ਜਾਣਾ ਚਾਹੁੰਦੇ ਅਤੇ ਤੁਸੀਂ ਘਰ ਬੈਠ
ਕੇ ਆਪਣੇ ਮੋਬਾਈਲ ਜਾਂ ਕੰਪਿਊਟਰ ਜਾਂ ਡੈਸਕਟਾਪ ਤੋਂ ਅਪਲਾਈ ਕਰੋਗੇ।
ਜਿਵੇਂ ਕਿ ਅੱਜ ਦਾ ਵਿਸ਼ਾ ਹੈ ਕਿ ਅਸੀਂ ਘਰ ਬੈਠ ਕੇ Residence Certificate or Domicile Certificate ਅਪਲਾਈ ਕਰਨਾ ਹੈ, ਤਾਂ ਅੱਜ ਅਸੀਂ ਸਿਖਾਂਗੇ ਕਿ ਕਿਵੇਂ ਆਨਲਾਈਨ ਅਪਲਾਈ ਕਰਨਾ ਹੈ। ਜੇਕਰ ਕਿਸੇ ਵਿਅਕਤੀ
ਨੂੰ ਆਨਲਾਈਨ ਅਪਲਾਈ ਕਰਨਾ ਨਹੀਂ ਆਉਂਦਾ ਅਤੇ ਉਹ Sewa Kendra ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਤਾਂ
ਇਸ ਸਬੰਧੀ ਸਾਡੇ Youtube ਚੈਨਲ ਤੇ ਪਹਿਲਾਂ ਹੀ Video ਬਣਾਈ ਜਾ ਚੁੱਕੀ ਹੈ। ਜਿਸਦਾ ਲਿੰਕ ਨੂੰ ਤੁਸੀਂ ਹੇਠਾਂ ਦੇਖ ਸਕ ਰਹੇ ਹੋ ਇਸ ਵੀਡਿਓ
ਵਿੱਚ ਤੁਸੀਂ ਸਿਖੋਗੇ ਕਿ Online Form ਕਿਵੇਂ ਅਤੇ ਕਿਥੋਂ ਡਾਊਨਲੋਡ ਕਰਨਾ ਹੈ ਅਤੇ ਕਿਸ ਤਰਾਂ ਅਪਲਾਈ
ਕਰਨਾ ਹੈ।
ਰਿਹਾਇਸ਼ ਦਾ ਸਰਟੀਫਿਕੇਟ ਲਈ ਲੋੜੀਂਦੇ ਦਸਤਾਵੇਜ਼ ਕੀ ਹਨ (What are the documents required for Residence Certificate)
ਦੋਸਤੋ, ਇਸਦੇ ਲਈ ਤਿੰਨ ਦਸਤਾਵੇਜ਼ / ਤਿੰਨ
ਸਬੂਤ ਲਾਜ਼ਮੀ ਹਨ। ਇਸ ਤੋਂ ਇਲਾਵਾ ਸਰਕਾਰ ਨੇ ਦੋ ਹੋਰ ਦਸਤਾਵੇਜ਼ ਦੱਸੇ ਹਨ, ਜੋ ਵਿਕਲਪਿਕ ਹਨ। ਸਭ ਤੋਂ ਪਹਿਲਾਂ ਰਾਸ਼ਨ ਕਾਰਡ ਦੀ ਕਾਪੀ ਜਾਂ ਤਾਂ ਵੋਟਰ ਕਾਰਡ ਜਾਂ
ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ। ਤੁਹਾਨੂੰ ਇਹਨਾ ਵਿਚੋ ਕੋਈ ਇੱਕ ਡਾਕੁਮੇਂਟ ਅਪਲਾਈ
ਕਰ ਸਕਦੇ ਹੋ। ਦੂਜਾ, ਜਨਮ ਮਿਤੀ ਦੇ ਸਬੂਤ ਦੀ ਕਾਪੀ। ਜਨਮ ਮਿਤੀ ਦੇ
ਸਬੂਤ ਲਈ, ਤੁਸੀਂ ਜਾਂ ਤਾਂ ਆਪਣੇ ਜਨਮ ਸਰਟੀਫਿਕੇਟ ਨੂੰ Attach ਕਰ ਸਕਦੇ ਹੋ, ਜਾਂ ਸਕੂਲ ਦਾ ਸਰਟੀਫਿਕੇਟ Attach ਕਰ ਸਕਦੇ ਹੋ।
ਤੀਜਾ, ਸਰਪੰਚ ਜਾਂ ਪਟਵਾਰੀ ਜਾਂ ਵਿਭਾਗ ਦੇ ਮੁਖੀ ਜਾਂ ਨਗਰ ਕੌਂਸਲਰ ਤੋਂ ਤਸਦੀਕ ਸਰਟੀਫਿਕੇਟ ਦੀ ਕਾਪੀ। ਦੋਸਤੋ, ਇਸ ਵਿੱਚ ਜਦੋਂ ਅਸੀਂ ਰਿਹਾਇਸ਼ੀ ਸਰਟੀਫਿਕੇਟ ਲਈ ਅਪਲਾਈ ਕਰਦੇ ਹਾਂ ਤਾਂ ਉਸ ਵਿੱਚ ਇੱਕ ਵੈਰੀਫਿਕੇਸ਼ਨ ਪਰਚਾ ਹੁੰਦਾ ਹੈ, ਜਿਸ ਦੀ ਤਸਦੀਕ ਤੁਹਾਡੇ ਸਬੰਧਤ ਪਟਵਾਰੀ ਜਾਂ ਤੁਹਾਡੇ ਨਗਰ ਕੌਂਸਲਰ ਜਾਂ ਸਰਪੰਚ ਜਾਂ ਕਿਸੇ HOD ਤੋਂ ਹੁੰਦੀ ਹੈ। ਚੌਥਾ, ਸਕੂਲ ਸਰਟੀਫਿਕੇਟ ਦੀ ਕਾਪੀ। ਪੰਜਵਾਂ, ਕੋਈ ਹੋਰ ਦਸਤਾਵੇਜ਼। ਚਾਰ ਅਤੇ ਪੰਜ ਵਿਕਲਪਿਕ ਹਨ।
ਰਿਹਾਇਸ਼ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਕਿੰਨਾ ਖਰਚਾ ਆਉਂਦਾ ਹੈ (How much does it cost to get a Residence Certificate)
ਇੱਕ Residence Certificate or Domicile Certificate ਦੀ ਕੀਮਤ ਕੁੱਲ ਮਿਲਾ ਕੇ 75 ਰੁਪਏ ਹੈ। ਜਿਸ ਵਿੱਚ ਰੁ. 10 ਸਰਕਾਰੀ ਫੀਸ ਅਤੇ ਰੁ. 65 ਪ੍ਰੋਸੈਸਿੰਗ ਫੀਸ। ਪ੍ਰੋਸੈਸਿੰਗ ਫੀਸ ਦਾ ਮਤਲਬ ਹੈ, ਭਾਵੇਂ ਤੁਸੀਂ ਸੇਵਾ ਕੇਂਦਰ ਰਾਂਹੀ ਜਾਂ ਘਰ ਵਿੱਚ ਬੈਠਕੇ ਅਪਲਾਈ ਕਰਦੇ ਹਾਂ, ਪ੍ਰੋਸੈਸਿੰਗ ਫੀਸ ਇੱਕੋ ਜਿਹੀ ਹੈ।
0 Comments