ਜਾਣੋ, ਮਜਦੂਰ ਕਾਰਡ ਬਣਵਾਓਣ ਦੇ ਫਾਇਦੇ || Benefits of Labour Card in Punjab

ਹੈਲੋ ਦੋਸਤੋਮੇਰੀ ਵੈਬਸਾਇਟ Punjab Forms ਵਿੱਚ ਤੁਹਾਡਾ ਸੁਆਗਤ ਹੈ ਦੋਸਤੋਅੱਜ ਦੇ ਇਸ ਬਲਾਗ ਵਿੱਚ ਅਸੀਂ ਇਹ ਜਾਣਾਂਗੇ ਕਿ ਕੋਈ ਜੇਕਰ ਪੰਜਾਬ ਵਿੱਚ ਕਿਸੇ ਵੀ ਵਿਅਕਤੀ ਦਾ ਮਜਦੂਰ ਕਾਰਡ (Labour Card) ਬਣਿਆ ਹੈ ਤਾਂ ਉਹ ਕਿਹੜੀ ਕਿਹੜੀ ਸਰਕਾਰੀ ਸਕੀਮ ਅਪਲਾਈ ਕਰ ਸਕਦਾ ਹੈ। 




Benefits of Labour Card in Punjab



ਕੁੱਲ 17 ਸਕੀਮਾਂ ਹਨ ਜਿਹਨਾ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸਣ ਜਾ ਰਹੇ ਹਾਂ। 


ਸਕੀਮ ਨੰ: 1, ਵਜ਼ੀਫਾ ਸਕੀਮ : 



ਇਸ ਸਕੀਮ ਦੇ ਅਧੀਨ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਸਾਲਾਨਾ ਵਜ਼ੀਫਾ ਪਹਿਲੀ ਜਮਾਤ ਤੋਂ ਉੱਚ ਸਿੱਖਿਆ ਤੱਕ 3000/- ਰੁਪਏ ਤੋਂ 80,000/-ਰੁਪਏ ਤੱਕ ਦਿੱਤਾ ਜਾਂਦਾ ਹੈ।



ਸਕੀਮ ਨੰ: 2, ਸ਼ਗਨ ਸਕੀਮ : 



ਉਸਾਰੀ ਕਿਰਤੀ ਦੀ ਦੋ ਲੜਕੀਆਂ ਤੱਕ ਦੇ ਵਿਆਹ ਲਈ ਸ਼ਗਨ ਸਕੀਮ ਵਜੋਂ 51,000/- ਰੁ: ਦੀ ਰਾਸ਼ੀ ਦਿੱਤੀ ਜਾਂਦੀ ਹੈ।


ਸਕੀਮ ਨੰ: 3, ਪ੍ਰਸੂਤਾ ਲਾਭ ਸਕੀਮ : 



ਇਸਤਰੀ ਕਿਰਤੀ ਨੂੰ ਬੱਚੇ ਦੇ ਜਨਮ ਸਮੇਂ 21,000/-ਰੁਪਏ ਅਤੇ ਪੁਰਸ਼ ਕਿਰਤੀ ਨੂੰ 5000/- ਰੁਪਏ ਪ੍ਰਤੀ ਬੱਚਾ (ਵੱਧ ਤੋਂ ਵੱਧ 2 ਬੱਚਿਆਂ ਲਈ) ਦਾ ਪ੍ਰਸੂਤਾ ਲਾਭ ਦਿੱਤਾ ਜਾਂਦਾ ਹੈ। 


ਸਕੀਮ ਨੰ: 4, ਬਾਲੜੀ ਤੋਹਫਾ ਸਕੀਮ : 



ਇਸ ਸਕੀਮ ਅਧੀਨ ਕਿਰਤੀ ਦੀ ਲੜਕੀ (ਦੋ ਲੜਕੀਆਂ ਤੱਕ) ਦੇ ਜਨਮ ਤੇ 75000/- ਰੁਪਏ ਦੀ ਐੱਫ.ਡੀ. ਬਣਾ ਕੇ ਦਿੱਤੀ ਜਾਂਦੀ ਹੈ।



ਸਕੀਮ ਨੰ: 5, ਐਕਸ ਗ੍ਰੇਸ਼ੀਆ ਸਕੀਮ: 


ਰਜਿਸਟਰਡ ਉਸਾਰੀ ਕਿਰਤੀ ਦੀ ਦੁਰਘਟਨਾ ਵਿੱਚ ਮੌਤ ਹੋਣ ਵਜੋਂ: 4,00,000/- :
ਕੁਦਰਤੀ ਮੌਤ ਵਜੋਂ : 2,00,000/- :
ਅਪੰਗਤਾ ਦੀ ਸੂਰਤ ਵਿੱਚ (ਘੱਟੋ ਘੱਟ 25 ਫੀਸਦੀ): 4,000/-ਰੁ: ਹਰ 1% ਅਪੰਗਤਾ ਲਈ


ਸਕੀਮ ਨੰ: 6, ਦਾਹ ਸੰਸਕਾਰ ਸਕੀਮ : 


ਕਿਰਤੀਆਂ ਅਤੇ ਪਰਿਵਾਰਕ ਮੈਂਬਰਾਂ ਲਈ ਦਾਹ ਸੰਸਕਾਰ ਲਈ 20,000/- ਰੁ: ਦੀ ਵਿਤੀ ਸਹਾਇਤਾ ਦਿੱਤੀ ਜਾਂਦੀ ਹੈ।



Benefits of Labour Card in Punjab



ਸਕੀਮ ਨੰ: 7, ਕਿੱਤੇ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ : 


ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਵਾਸਤੇ ਕਿੱਤੇ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ 1,00,000/- ਰੁ: ਤੱਕ ਦਿੱਤੇ ਜਾਂਦੇ ਹਨ। 


ਸਕੀਮ ਨੰ: 8, ਜਨਰਲ ਸਰਜਰੀ : 


ਕਿਰਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਨਰਲ ਸਰਜਰੀ ਵਾਸਤੇ ਵੱਧ ਤੋਂ ਵੱਧ 50,000/- ਰੁ: ਦਿੱਤੇ ਜਾਂਦੇ ਹਨ। 


ਸਕੀਮ ਨੰ: 9, ਐਨਕਾਂ, ਦੰਦ ਅਤੇ ਸੁਣਨ ਯੰਤਰ : 



ਕਿਰਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਐਨਕਾਂ, ਦੰਦ ਅਤੇ ਸੁਣਨ ਯੰਤਰ ਲਗਾਉਣ ਲਈ ਕ੍ਰਮਵਾਰ 800, 5000 ਅਤੇ 6000/- ਰੁ: ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।


ਸਕੀਮ ਨੰ: 10, ਯਾਤਰਾ ਭੱਤਾ (ਐੱਲ.ਟੀ.ਸੀ.) : 



ਉਸਾਰੀ ਕਿਰਤੀਆਂ ਨੂੰ ਧਾਰਮਿਕ/ਇਤਿਹਾਸਕ ਸਥਾਨ ਅਤੇ ਆਪਣੇ ਹੋਮ ਟਾਊਨ ਜਾਣ ਲਈ 3 ਸਾਲਾਂ ਵਿੱਚ 1 ਵਾਰ ਯਾਤਰਾ ਭੱਤਾ 10,000/- ਰੁ: ਦਿੱਤਾ ਜਾਂਦਾ ਹੈ।




ਸਕੀਮ ਨੰ: 11, ਪੈਨਸ਼ਨ ਸਕੀਮ : 



ਕਿਰਤੀਆਂ ਨੂੰ 60 ਸਾਲ ਉਮਰ ਪੂਰੀ ਕਰਨ ਉਪਰੰਤ 3,000/- ਰੁ: ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਰਜਿਸਟਰਡ ਉਸਾਰੀ ਕਿਰਤੀ ਦੀ ਮੌਤ ਹੋਣ ਉਪਰੰਤ ਉਸਦੀ ਵਿਧਵਾ ਨੂੰ 1500/- ਰੁ: ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। 


ਸਕੀਮ ਨੰ: 12, ਮਾਨਸਿਕ ਰੋਗਾਂ ਜਾਂ ਅਪੰਗ ਬੱਚਿਆਂ ਲਈ ਸਕੀਮ : 



ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦ ਸਾਂਭ ਸੰਭਾਲ ਵਾਸਤੇ 24,000/- ਰੁ: ਸਾਲਾਨਾ ਦਿੱਤੇ ਜਾਂਦੇ ਹਨ। 



Benefits of Labour Card in Punjab




ਸਕੀਮ ਨੰ: 13, ਕੁਦਰਤੀ ਆਪਦਾ ਤਹਿਤ ਮਿਲਣ ਵਾਲੀ ਰਾਸ਼ੀ : 



ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਕੁਦਰਤੀ ਆਪਦਾ ਕਾਰਨ ਘਰ ਜਾਂ ਸੰਪਤੀ ਦੇ ਨੁਕਸਾਨ ਹੋਣ ਤੇ 1,00,000/- ਰੁ: ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। 


ਸਕੀਮ ਨੰ: 14, ਸਕਿੱਲ ਡਿਵੈਲਪਮੈਂਟ ਸਕੀਮ : 



ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਕਰਨ ਤੇ 85/- ਰੁ: ਪ੍ਰਤੀ ਘੰਟੇ ਦੇ ਹਿਸਾਬ ਨਾਲ ਰਕਮ ਦਿੱਤੀ ਜਾਂਦੀ ਹੈ। 



ਸਕੀਮ ਨੰ: 15, ਟੂਲ ਕਿੱਟ ਸਕੀਮ : 



ਟੂਲਜ਼ (ਔਜਾਰ) ਖਰੀਦਣ ਲਈ 10,000/- ਰੁ: ਤੱਕ ਦਾ ਲਾਭ ਦਿੱਤਾ ਜਾਂਦਾ ਹੈ। 



ਸਕੀਮ ਨੰ: 16, ਪੜ੍ਹਾਈ ਅਤੇ ਖੇਡਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਤੇ  



75% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 11,000/- ਰੁ: ਅਤੇ ਖੇਡਾਂ ਵਿੱਚ ਮੈਡਲ ਲਿਆਉਣ ਵਾਲੇ ਬੱਚਿਆਂ ਨੂੰ 11,000/- ਰੁ: ਤੋਂ 51,000/- ਰੁ: ਉਤਸ਼ਾਹ ਹਾਸ਼ੀ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ।


ਸਕੀਮ ਨੰ: 17, ਅਨਰਜਿਸਟਰਡ ਉਸਾਰੀ ਕਿਰਤੀ ਦੀ ਦੁਰਘਟਨਾ ਕਾਰਨ 

ਹੋਈ ਮੌਤ ਤੇ ਵਿਤੀ ਸਹਾਇਤਾ : 



2,00,000/- ਰੁ:


Benefits of Labour Card in Punjab



ਇਸ ਵਿਸ਼ੇ 'ਤੇ ਪੂਰੀ ਵੀਡੀਓ: 👇ਇਸ 'ਤੇ ਕਲਿੱਕ ਕਰੋ 

(Full video on this topic: 👇click on this)





Post a Comment

0 Comments