ਹੈਲੋ ਦੋਸਤੋ, ਮੇਰੀ ਵੈਬਸਾਇਟ Punjab Forms ਵਿੱਚ ਤੁਹਾਡਾ ਸੁਆਗਤ ਹੈ। ਦੋਸਤੋ, ਅੱਜ ਦੇ ਇਸ ਬਲਾਗ ਵਿੱਚ ਅਸੀਂ ਇਹ ਜਾਣਾਂਗੇ ਕਿ ਕੋਈ ਵਿਅਕਤੀ ਪੰਜਾਬ ਵਿੱਚ ਮਜਦੂਰ ਕਾਰਡ (Labour Card) ਕਿਸ ਤਰਾਂ ਬਣਵਾ ਸਕਦਾ ਹੈ । ਇਸ ਤੋਂ ਇਲਾਵਾ ਇਹ ਵੀ ਜਾਣਾਂਗੇ ਕਿ:
1. ਮਜਦੂਰ ਕਾਰਡ (Labour Card) ਬਣਵਾਉਣ ਲਈ ਕਿਹੜੀਆਂ ਸ਼ਰਤਾਂ ਜਰੂਰੀ ਹਨ ?
2. ਮਜਦੂਰ ਕਾਰਡ (Labour Card) ਬਣਵਾਉਣ ਲਈ ਕਿਵੇਂ ਅਪਲਾਈ ਕਰਨਾ ਹੈ ?
3. ਮਜਦੂਰ ਕਾਰਡ (Labour Card) ਬਣਵਾਉਣ ਲਈ ਲੋੜੀਂਦੇ ਦਸਤਾਵੇਜ਼ ਕੀ ਹਨ ?
4. ਮਜਦੂਰ ਕਾਰਡ (Labour Card) ਬਣਵਾਉਣ ਵਿੱਚ ਕਿੰਨ੍ਹਾ ਖਰਚਾ ਆਉਂਦਾ ਹੈ ?
5. ਮਜਦੂਰ ਕਾਰਡ (Labour Card) ਬਣਵਾਉਣ ਲਈ ਜਰੂਰੀ ਸਰਕਾਰੀ ਫਾਰਮ
ਦੋਸਤੋ, ਪੇਜ਼ ਦੇ ਅੰਤ ਵਿੱਚ ਮੈਂ ਤੁਹਾਨੂੰ ਵੀਡਿਓ ਰਾਂਹੀ ਮਜਦੂਰ ਕਾਰਡ (Labour Card) ਅਪਲਾਈ ਕਰਨਾ ਵੀ ਸਿਖਾਵਾਂਗਾ। ਆਓ ਸ਼ੁਰੂ ਕਰੀਏ:
ਮਜਦੂਰ ਕਾਰਡ (Labour Card) ਕੋਣ ਬਣਵਾ ਸਕਦਾ ਹੈ ?
ਨਿਮਨਲਿਖਤ ਵਿਅਕਤੀ ਮਜਦੂਰ ਕਾਰਡ (Labour Card) ਬਣਵਾ ਸਕਦੇ ਹਨ:ਮਜਦੂਰ ਕਾਰਡ (Labour Card) ਬਣਵਾਉਣ ਲਈ ਕਿਹੜੀਆਂ ਸ਼ਰਤਾਂ
ਜਰੂਰੀ ਹਨ ?
1. ਉਮਰ ਘੱਟੋ ਘੱਟ 18 ਸਾਲ ਤੋਂ 60 ਸਾਲ ਹੋਣੀ ਚਾਹੀਦੀ ਹੈ
2. ਪਿਛਲੇ ਸਾਲ (12 ਮਹੀਨਿਆਂ) ਦੌਰਾਨ ਨਿਰਮਾਣ ਕਾਰਜਾਂ/ਉਸਾਰੀ ਕੰਮਾਂ ਵਿੱਚ ਘੱਟੋ-ਘੱਟ 90 ਦਿਨ ਕੰਮ
ਕੀਤਾ ਹੋਵੇ।
ਮਜਦੂਰ ਕਾਰਡ (Labour Card) ਬਣਵਾਉਣ ਲਈ ਬਣਵਾਉਣ ਲਈ
ਕਿਵੇਂ ਅਪਲਾਈ ਕਰਨਾ ਹੈ ?
ਦੋਸਤੋ, ਪੰਜਾਬ ਵਿੱਚ ਅਪਲਾਈ ਕਰਨ ਦੇ ਤਰੀਕੇ ਹਨ, ਇੱਕ ਸੇਵਾ ਕੇਂਦਰ ਅਤੇ ਦੂਸਰਾ ਹੈ ਮੋਬਾਇਲ ਤੋਂ। ਸੇਵਾ ਕੇਂਦਰ ਵਾਲੀ ਗਤੀਵਿਧੀ ਵਿੱਚ ਵਿਅਕਤੀ ਨੂੰ ਖੁਦ ਸੇਵਾ ਕੇਂਦਰ ਜਾ ਕੇ ਅਪਲਾਈ ਕਰਨਾ ਪੈਂਦਾ ਹੈ ਅਤੇ ਦੂਜੇ ਪਾਸੇ ਮੋਬਾਇਲ ਰਾਂਹੀ ਤੁਸੀਂ ਖੁਦ ਘਰ ਬੈਠੇ ਅਪਲਾਈ ਕਰ ਸਕਦੇ ਹੋ।
ਮਜਦੂਰ ਕਾਰਡ (Labour Card) ਬਣਵਾਉਣ ਲੋੜੀਂਦੇ ਦਸਤਾਵੇਜ਼ ਕੀ
ਹਨ?
- ਕਿਰਤੀ ਅਤੇ ਉਸਦੇ ਪੂਰੇ ਪਰਿਵਾਰ ਦੇ ਆਧਾਰ ਕਾਰਡ,
- ਜਨਮ ਮਿਤੀ ਦਾ ਸਬੂਤ,
- ਪਰਿਵਾਰ ਦੀ ਪਾਸਪੋਰਟ ਸਾਈਜ ਫੋਟੋ,
- ਬੈਂਕ ਖਾਤੇ ਦੀ ਫੋਟੋ ਕਾਪੀ,
- ਕਿਰਤੀ ਦੇ ਹਸਤਾਖਰ,
- ਫਾਰਮ ਨੇ 27, 28 ਅਤੇ 29
ਮਜਦੂਰ ਕਾਰਡ (Labour Card) ਬਣਵਾਉਣ ਵਿੱਚ ਕਿੰਨ੍ਹਾ ਖਰਚਾ
ਆਉਂਦਾ ਹੈ ?
ਇੱਕ ਉਸਾਰੀ ਮਜ਼ਦੂਰ ਰਜ਼ਿਸਟ੍ਰੇਸ਼ਨ ਫੀਸ ਵੱਜੋਂ 25/- ਰੁਪਏ
(ਜਿੰਦਗੀ ਵਿੱਚ ਇੱਕ ਵਾਰ) ਅਤੇ 10 ਰੁ ਪ੍ਰਤੀ ਮਹੀਨਾ ਯੋਗਦਾਨ ਫੀਸ ਵੱਜੋਂ ਜਮਾਂ ਕਰਵਾ
ਕੇ ਅਤੇ ਬਿਨੈ-ਪੱਤਰ ਨੰਬਰ 27 ਅਤੇ 28 ਨੂੰ ਭਰਨ ਤੋਂ ਮੈਂਬਰ ਬਣ ਸਕਦਾ ਹੈ।
ਇੱਕ ਸਮੇਂ ਵਿੱਚ ਇੱਕ ਵਿਅਕਤੀ ਘੱਟੋ ਘੱਟ 1 ਸਾਲ (145/-p.a.)
ਅਤੇ ਵੱਧ ਤੋਂ ਵੱਧ 3 ਸਾਲ (385/- p.a.) ਦੀ ਮਿਆਦ
ਲਈ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦਾ ਹੈ। ਰਜਿਸਟਰਡ ਵਰਕਰ ਨੂੰ ਬੋਰਡ ਦਾ ਲਾਭਪਾਤਰੀ ਕਿਹਾ
ਜਾਂਦਾ ਹੈ।
0 Comments